JusticeBC
Criminal Justice Information and Support

ਮੱਹਤਵਪੂਰਨ ਫੋਨ ਨੰਬਰ

ਜੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਮਦਦ ਅਤੇ ਸਹਾਇਤਾ ਦੀ ਲੋੜ ਪਵੇ, ਜਾਂ ਜੇ ਤੁਸੀਂ ਕਿਸੇ ਜੁਰਮ ਬਾਰੇ ਦੱਸਣਾ ਚਾਹੁੰਦੇ ਹੋਵੋ ਤਾਂ ਇਹ ਭਾਗ ਉਹ ਕੁਝ ਮਹੱਤਵਪੂਰਨ ਨੰਬਰ ਦੱਸਦਾ ਹੈ ਜਿਨ੍ਹਾਂ ਨੂੰ ਤੁਸੀਂ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਕਿਸੇ ਵੀ ਥਾਂ ਤੋਂ ਮੁਫਤ ਫੋਨ ਕਰ ਸਕਦੇ ਹੋ।

ਇਨ੍ਹਾਂ ਸੇਵਾਵਾਂ ਨੂੰ ਫੋਨ ਕਰਨ ਵੇਲੇ ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲ ਸਕਦੇ ਤਾਂ ਇਸ ਗੱਲ ਦੀ ਚਿੰਤਾ ਨਾ ਕਰੋ। ਇਨ੍ਹਾਂ ਨੰਬਰਾਂ ਵਿੱਚੋਂ ਕਿਸੇ ਵੀ ਨੰਬਰ ਉੱਪਰ ਫੋਨ ਕਰਨ ਵੇਲੇ ਇੰਟਰਪਰੇਟਰ (ਦੋਭਾਸ਼ੀਏ) ਬਾਰੇ ਪੁੱਛੋ।

ਐਮਰਜੰਸੀ ਵਿਚ ਪੁਲੀਸ ਦੀ ਮਦਦ

ਜੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਫੌਰੀ ਖਤਰਾ ਹੈ ਤਾਂ ਕਿਰਪਾ ਕਰਕੇ ਫੌਰਨ 911 ਨੂੰ ਫੋਨ ਕਰੋ। ਜੇ ਤੁਹਾਡੇ ਇਲਾਕੇ ਵਿਚ 911 ਦੀਆਂ ਸੇਵਾਵਾਂ ਨਹੀਂ ਹਨ ਤਾਂ ਲੋਕਲ ਪੁਲੀਸ ਦਾ ਐਮਰਜੰਸੀ ਨੰਬਰ ਤੁਹਾਡੀ ਫੋਨ ਬੁੱਕ ਦੇ ਮੂਹਰਲੇ ਅੰਦਰਲੇ ਕਵਰ `ਤੇ 'Emergency Numbers' (ਐਮਰਜੰਸੀ ਨੰਬਰਜ਼) ਹੇਠ ਦੇਖਿਆ ਜਾ ਸਕਦਾ ਹੈ।

ਗੈਰ-ਐਮਰਜੰਸੀ ਵਿਚ ਪੁਲੀਸ ਦੀ ਮਦਦ

ਜੇ ਤੁਸੀਂ ਪੁਲੀਸ ਦੀ ਮਦਦ ਲੈਣਾ ਚਾਹੁੰਦੇ ਹੋ ਅਤੇ ਫੌਰੀ ਖਤਰੇ ਵਿਚ ਨਹੀਂ ਹੋ ਤਾਂ ਕਿਰਪਾ ਕਰਕੇ ਆਪਣੀ ਸਥਾਨਕ ਪੁਲੀਸ ਦੇ ਨੌਨ-ਐਮਰਜੰਸੀ ਨੰਬਰ ਨੂੰ ਫੋਨ ਕਰੋ। ਆਪਣੇ ਨੇੜੇ ਦੀ ਪੁਲੀਸ ਦਾ ਨੰਬਰ ਦੇਖਣ ਲਈ ਇਸ ਵੈੱਬਸਾਈਟ `ਤੇ ਦਿੱਤੀ ਗਈ police agency numbers (ਪੁਲੀਸ ਏਜੰਸੀ ਨੰਬਰਾਂ) ਦੀ ਲਿਸਟ ਦੇਖੋ। ਪੁਲੀਸ ਦੇ ਗੈਰ-ਐਮਰਜੰਸੀ ਨੰਬਰ ਤੁਹਾਡੀ ਫੋਨ ਬੁੱਕ ਦੇ ਅੰਦਰਲੇ ਮੂਹਰਲੇ ਸਫੇ ਉੱਪਰ ਵੀ ਦੇਖੇ ਜਾ ਸਕਦੇ ਹਨ।

Crime Stoppers (ਕਰਾਇਮ ਸਟੌਪਰਜ਼) - ਗੁਪਤ ਰੂਪ ਵਿਚ ਕਿਸੇ ਜੁਰਮ ਬਾਰੇ ਦੱਸੋ

ਜੇ ਤੁਹਾਨੂੰ ਕਿਸੇ ਜੁਰਮ ਬਾਰੇ ਜਾਣਕਾਰੀ ਹੈ ਪਰ ਤੁਸੀਂ ਆਪਣੀ ਪਛਾਣ ਦੱਸਣਾ ਨਹੀਂ ਚਾਹੁੰਦੇ ਤਾਂ ਤੁਸੀਂ ਗੁਪਤ ਰੂਪ ਵਿਚ (ਇਸ ਦਾ ਮਤਲਬ ਹੈ ਕਿ ਆਪਣਾ ਨਾਂ ਦੱਸੇ ਬਿਨਾਂ ਕਿਸੇ ਜੁਰਮ ਬਾਰੇ ਦੱਸਣਾ) ਜੁਰਮ ਬਾਰੇ ਦੱਸ ਸਕਦੇ ਹੋ ਜਾਂ ਕਰਾਇਮ ਸਟੌਪਰਜ਼ ਨਾਲ ਸੰਪਰਕ ਕਰਕੇ ਜੁਰਮ ਬਾਰੇ ਗੁਪਤ ਸੂਹ ਦੇ ਸਕਦੇ ਹੋ।

Crime Stoppers (ਕਰਾਇਮ ਸਟੌਪਰਜ਼) ਇਕ ਸੰਸਥਾ ਹੈ ਜਿਹੜੀ ਆਮ ਜਨਤਾ ਦੀ ਮਦਦ ਨਾਲ ਜੁਰਮਾਂ ਬਾਰੇ ਦੱਸਣ, ਪੜਤਾਲ ਕਰਨ ਅਤੇ ਰੋਕਥਾਮ ਕਰਨ ਵਿਚ ਮਦਦ ਕਰਦੀ ਹੈ। ਉਹ ਤੁਹਾਨੂੰ ਆਪਣਾ ਨਾਂ ਦੱਸਣ ਲਈ, ਕੋਈ ਬਿਆਨ ਦੇਣ ਲਈ ਜਾਂ ਅਦਾਲਤ ਵਿਚ ਹਾਜ਼ਰ ਹੋਣ ਲਈ ਕਹੇ ਬਿਨਾਂ ਕਿਸੇ ਜੁਰਮ ਬਾਰੇ ਸੂਹਾਂ ਅਤੇ ਤੱਥ ਪ੍ਰਵਾਨ ਕਰਦੀ ਹੈ। ਤੁਹਾਨੂੰ ਸਿਰਫ ਇਹ ਦੱਸਣ ਦੀ ਹੀ ਲੋੜ ਹੈ ਕਿ ਤੁਸੀਂ ਜੁਰਮ ਬਾਰੇ ਕੀ ਜਾਣਦੇ ਹੋ।

Crime Stoppers (ਕਰਾਇਮ ਸਟੌਪਰਜ਼) ਨੂੰ ਗੁਪਤ ਅਤੇ ਸੁਰੱਖਿਅਤ ਜਾਣਕਾਰੀ ਦੇਣ ਦੇ ਦੋ ਤਰੀਕੇ ਹਨ:

VictimLink (ਵਿਕਟਿਮਲਿੰਕ) - ਜੁਰਮ ਦਾ ਸ਼ਿਕਾਰ ਲੋਕਾਂ ਲਈ ਜਾਣਕਾਰੀ, ਮਦਦ ਅਤੇ ਮਦਦ ਲਈ ਅਗਾਂਹ ਭੇਜਣਾ

ਬੀ.ਸੀ. ਵਿਚ VictimLink (ਵਿਕਟਿਮਲਿੰਕ) ਨੂੰ 1-800-563-0808 `ਤੇ ਮੁਫਤ ਫੋਨ ਕਰੋ, ਜਿੱਥੋਂ ਟੈਲੀਫੋਨ `ਤੇ ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ, ਬਹੁਤ ਸਾਰੀਆਂ ਜ਼ਬਾਨਾਂ ਵਿਚ ਗੁਪਤ, ਸਰਵਿਸ ਮਿਲਦੀ ਹੈ। ਬੋਲ਼ੇ ਅਤੇ ਉੱਚਾ ਸੁਣਨ ਵਾਲੇ ਲੋਕਾਂ ਲਈ ਫੋਨ: ਟੀ ਟੀ ਵਾਈ 604 875-0885 (ਕੋਲੈਕਟ ਕਾਲਾਂ ਲਈਆਂ ਜਾਂਦੀਆਂ ਹਨ) ਜਾਂ 604 836-6381 `ਤੇ ਟੈਕਸਟ ਕਰੋ। ਜਾਂ ਈਮੇਲ: help@communityinfo.bc.ca.

VictimLink (ਵਿਕਟਿਮਲਿੰਕ) ਪ੍ਰਦਾਨ ਕਰਦੀ ਹੈ:

  • ਗੁਪਤ ਰੂਪ ਵਿਚ ਗੱਲ ਕਰਨ ਵਾਲਾ ਕੋਈ ਜਣਾ।
  • ਤੁਹਾਡੀ ਜ਼ਿੰਦਗੀ ਉੱਪਰ ਕਿਸੇ ਜੁਰਮ ਦੇ ਪੈਣ ਵਾਲੇ ਅਸਰਾਂ ਨੂੰ ਸਮਝਣ ਅਤੇ ਇਸ ਨਾਲ ਸਿੱਝਣ ਵਿਚ ਤੁਹਾਡੀ ਮਦਦ ਕਰਦੀ ਹੈ।
  • ਕਰਿਮੀਨਲ ਨਿਆਂ ਸਿਸਟਮ ਬਾਰੇ ਜਾਣਕਾਰੀ।
  • ਕਿਸੇ ਜੁਰਮ ਦੇ ਸ਼ਿਕਾਰ ਵਜੋਂ ਤੁਹਾਡੇ ਹੱਕਾਂ ਬਾਰੇ ਜਾਣਕਾਰੀ।

ਤੁਹਾਨੂੰ ਤੁਹਾਡੇ ਇਲਾਕੇ ਵਿਚਲੀਆਂ ਜੁਰਮਾਂ ਦੇ ਸ਼ਿਕਾਰ ਲੋਕਾਂ ਲਈ ਸੇਵਾਵਾਂ ਅਤੇ ਕਮਿਉਨਟੀਆਂ ਦੇ ਹੋਰ ਵਸੀਲਿਆਂ ਕੋਲ ਭੇਜਣਾ।

ਯੂਥ ਅਗੇਨਸਟ ਵਾਇਲੈਂਸ ਲਾਈਨ

ਬੀ.ਸੀ. ਵਿਚ Youth Against Violence Line (ਯੂਥ ਅਗੇਨਸਟ ਵਾਇਲੈਂਸ ਲਾਈਨ) ਨੂੰ 1-800-680-4264 `ਤੇ ਮੁਫਤ ਫੋਨ ਕਰੋ, ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ। ਬੋਲ਼ੇ ਅਤੇ ਉੱਚਾ ਸੁਣਨ ਵਾਲੇ ਲੋਕਾਂ ਲਈ ਫੋਨ: ਟੀ ਟੀ ਵਾਈ 604 875-0885 (ਕੋਲੈਕਟ ਕਾਲਾਂ ਲਈਆਂ ਜਾਂਦੀਆਂ ਹਨ) ਜਾਂ 604 836-6381 `ਤੇ ਟੈਕਸਟ ਕਰੋ।

YAVL (ਵਾਈ ਏ ਵੀ ਐੱਲ) ਜਵਾਨਾਂ ਨੂੰ ਗੁਪਤ, ਆਹਮੋ-ਸਾਹਮਣੀ ਮਦਦ, ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਦੀ ਹੈ:

  • ਜਵਾਨਾਂ ਦੀ ਹਿੰਸਾ ਜਾਂ ਜੁਰਮਾਂ ਦੇ ਮਾਮਲਿਆਂ ਵਿਚ ਮਦਦ ਕਰਨ ਲਈ।
  • ਜੇ ਤੁਹਾਡੀ ਨਿੱਜੀ ਸੁਰੱਖਿਆ ਜਾਂ ਹੋਰਨਾਂ ਦੀ ਸੁਰੱਖਿਆ ਬਾਰੇ ਕੋਈ ਫਿਕਰ ਹੋਵੇ।
  • ਗੁਪਤ ਰੂਪ ਵਿਚ (ਤੁਹਾਡਾ ਨਾਂ ਦੱਸੇ ਬਿਨਾਂ) ਹਿੰਸਾ ਦੀ ਕਿਸੇ ਵਾਰਦਾਤ ਜਾਂ ਜੁਰਮ ਬਾਰੇ ਰਿਪੋਰਟ ਕਰਦੀ ਹੈ।

YAVL (ਵਾਈ ਏ ਵੀ ਐੱਲ) ਫਿਕਰਮੰਦ ਮਾਪਿਆਂ, ਟੀਚਰਾਂ, ਸੰਭਾਲ ਕਰਨ ਵਾਲਿਆਂ, ਸੇਵਾਵਾਂ ਦੇਣ ਵਾਲਿਆਂ ਅਤੇ ਕਿਸੇ ਵੀ ਉਸ ਵਿਅਕਤੀ ਲਈ ਵੀ ਉਪਲਬਧ ਹਨ ਜਿਨ੍ਹਾਂ ਦੇ ਮਨ ਵਿਚ ਜਵਾਨਾਂ ਦੀ ਹਿੰਸਾ ਬਾਰੇ ਸਵਾਲ ਜਾਂ ਫਿਕਰ ਹਨ।

ਸੇਵਾਵਾਂ ਅਤੇ ਵਸੀਲੇ

Go to Top

Section Navigation: Services and Resources

Meta Navigation