JusticeBC
Criminal Justice Information and Support

ਮੱਹਤਵਪੂਰਨ ਜਾਣਕਾਰੀ

ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਭਿੰਨ ਭਿੰਨ ਸਭਿਆਚਾਰਕ ਪਿਛੋਕੜਾਂ ਵਾਲੇ ਨਾਗਰਿਕਾਂ ਦੀ ਮਦਦ ਲਈ ਅਤੇ ਕੈਨੇਡੀਅਨ ਸਮਾਜ ਵਿਚ ਤੁਹਾਡੇ ਵਸੇਬੇ ਅਤੇ ਅਨੁਕੂਲਣ ਦੌਰਾਨ, ਜਿਸ ਵਿਚ ਕੈਨੇਡੀਅਨ ਸਭਿਆਚਾਰ, ਕਦਰਾਂ-ਕੀਮਤਾਂ, ਕਾਨੂੰਨੀ ਸਿਸਟਮ ਅਤੇ ਕਾਨੂੰਨਾਂ ਮੁਤਾਬਕ ਫਿੱਟ ਹੋਣਾ ਸ਼ਾਮਲ ਹੈ, ਇਮੀਗਰਾਂਟਾਂ ਅਤੇ ਰਫਿਊਜੀਆਂ ਦੀ ਮਦਦ ਕਰਨ ਲਈ ਬਹੁਤ ਸਾਰੀਆਂ ਸੇਵਾਵਾਂ ਮੌਜੂਦ ਹਨ।

ਇਹ ਭਾਗ ਤੁਹਾਨੂੰ ਉਨ੍ਹਾਂ ਸੇਵਾਵਾਂ ਅਤੇ ਵਸੀਲਿਆਂ ਬਾਰੇ ਦੱਸਦਾ ਹੈ ਜਿਹੜੇ ਵੱਖ ਵੱਖ ਸਭਿਅਚਾਰਕ ਪਿਛੋਕੜਾਂ ਵਾਲੇ ਬੀ.ਸੀ. ਦੇ ਸਿਟੀਜ਼ਨਾਂ, ਇਮੀਗਰਾਂਟਾਂ ਅਤੇ ਰਫਿਊਜੀਆਂ ਦੀ ਜਾਂ ਅੰਗਰੇਜ਼ੀ ਦੂਜੀ ਬੋਲੀ ਵਾਲੇ ਲੋਕਾਂ ਦੀ ਮਦਦ ਕਰਦੇ ਹਨ।

ਮੱਹਤਵਪੂਰਨ ਫੋਨ ਨੰਬਰ

ਜੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਮਦਦ ਅਤੇ ਸਹਾਇਤਾ ਦੀ ਲੋੜ ਪਵੇ, ਜਾਂ ਜੇ ਤੁਸੀਂ ਕਿਸੇ ਜੁਰਮ ਬਾਰੇ ਦੱਸਣਾ ਚਾਹੁੰਦੇ ਹੋਵੋ ਤਾਂ ਅਜਿਹੀਆਂ ਸੇਵਾਵਾਂ ਮੌਜੂਦ ਹਨ ਜਿਨ੍ਹਾਂ ਨੂੰ ਤੁਸੀਂ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਕਿਸੇ ਵੀ ਥਾਂ ਤੋਂ ਮੁਫਤ ਫੋਨ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਇਸ ਵੈੱਬਸਾਈਟ `ਤੇ ਮਹੱਤਵਪੂਰਨ ਫੋਨ ਨੰਬਰ ਵਾਲੇ ਭਾਗ `ਤੇ ਜਾਉ।

ਅਦਾਲਤੀ ਦੋਭਾਸ਼ੀਏ

ਅਦਾਲਤੀ ਦੋਭਾਸ਼ੀਏ ਅਦਾਲਤ ਵਿਚ ਤੁਹਾਡੀ ਮਦਦ ਕਰਨ ਲਈ ਮੌਜੂਦ ਹਨ। ਜੇ ਅੰਗਰੇਜ਼ੀ ਤੁਹਾਡੀ ਪਹਿਲੀ ਜ਼ਬਾਨ ਨਹੀਂ ਹੈ ਅਤੇ ਤੁਹਾਨੂੰ ਅੰਗਰੇਜ਼ੀ ਸਮਝਣ ਵਿਚ ਮਦਦ ਦੀ ਲੋੜ ਹੈ ਤਾਂ ਤੁਸੀਂ ਆਪਣੀ ਜ਼ਬਾਨ ਬੋਲਣ ਵਾਲਾ ਦੋਭਾਸ਼ੀਆ ਮੰਗ ਸਕਦੇ ਹੋ। ਜੇ ਤੁਸੀਂ ਬੋਲ਼ੇ ਹੋ ਜਾਂ ਉੱਚਾ ਸੁਣਦਾ ਹੈ ਤਾਂ ਤੁਸੀਂ ਵਿਜ਼ੂਅਲ ਦੋਭਾਸ਼ੀਆ ਵੀ ਮੰਗ ਸਕਦੇ ਹੋ। ਜ਼ਿਆਦਾ ਜਾਣਕਾਰੀ ਲੈਣ ਲਈ ਅਤੇ ਅਦਾਲਤੀ ਦੋਭਾਸ਼ੀਆ ਮੰਗਣ ਲਈ, ਕਿਰਪਾ ਕਰਕੇ B.C. Ministry of Justice (ਬੀ.ਸੀ. ਮਨਿਸਟਰੀ ਆਫ ਅਟਾਰਨੀ ਜਨਰਲ) ਦੇ ਵੈੱਬਸਾਈਟ `ਤੇ ਜਾਉ।

ਮਦਦ ਲਈ ਤੁਸੀਂ 604 684-2940 `ਤੇ Society of Translators and Interpreters of B.C. (ਸੁਸਾਇਟੀ ਆਫ ਟ੍ਰਾਂਸਲੇਟਰਜ਼ ਐਂਡ ਇੰਟਰਪਰੇਟਰਜ਼ ਆਫ ਬੀ.ਸੀ.) ਨਾਲ ਜਾਂ 604 254-9626 `ਤੇ MOSAIC (ਮੋਜ਼ੈਕ) ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਸਥਾਨਕ ਫੋਨ ਬੁੱਕ ਦੇ ਪੀਲੇ ਪੰਨਿਆਂ `ਤੇ Translators and Interpreters (ਟ੍ਰਾਂਸਲੇਸ਼ਨ ਐਂਡ ਇੰਟਰਪਰੇਟਰਜ਼) ਹੇਠ ਵੀ ਦੋਭਾਸ਼ੀਆ ਲੱਭ ਸਕਦੇ ਹੋ।

ਅਨੁਵਾਦ ਅਤੇ ਸਹਾਇਤਾ ਸੇਵਾਵਾਂ

ਆਪਣੇ ਲਈ ਉਪਲਬਧ ਹੋਰ ਸਹਾਇਤਾ ਸੇਵਾਵਾਂ ਅਤੇ ਵਸੀਲਿਆਂ ਦਾ ਪਤਾ ਲਾਉਣ ਲਈ, ਜਿਸ ਵਿਚ ਔਨਲਾਈਨ ਅਨੁਵਾਦ ਦੇ ਜ਼ਰੀਏ ਅਤੇ ਏਜੰਸੀਆਂ ਅਤੇ ਅਨੁਵਾਦ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਣ ਵਾਲੇ ਲੋਕ ਵੀ ਸ਼ਾਮਲ ਹਨ, ਕਿਰਪਾ ਕਰਕੇ ਇਸ ਵੈੱਬਸਾਈਟ `ਤੇ Translation Services (ਟ੍ਰਾਂਸਲੇਸ਼ਨ ਸਰਵਿਸਿਜ਼) ਵਾਲੇ ਭਾਗ ਉੱਪਰ ਜਾਉ।

ਸੇਵਾਵਾਂ ਅਤੇ ਵਸੀਲੇ

Go to Top

Section Navigation: Services and Resources

Meta Navigation